ਜਲਾਲਾਬਾਦ ਦੇ ਪਿੰਡ ਮੋਹਕਮ ਅਰਾਈਆਂ 'ਚ MLA ਗੋਲਡੀ ਕੰਬੋਜ ਨੇ ਛਾਪਾ ਮਾਰ ਕਥਿਤ ਘੁਟਾਲੇ ਦਾ ਪਰਦਾਫ਼ਾਸ਼ ਕੀਤਾ । ਘੁਟਾਲੇ 'ਚ ਕਰੀਬ 85 ਲੱਖ ਰੁਪਏ ਦੀ ਗ੍ਰਾਂਟ 'ਚ ਕਥਿਤ ਗੜਬੜੀ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਕਾਂਗਰਸ ਸਰਕਾਰ ਵੇਲੇ ਇਸ ਪਿੰਡ ਨੂੰ 85 ਲੱਖ ਦੀ ਗ੍ਰਾਂਟ ਮਿਲੀ ਸੀ ਅਤੇ ਸਿਰਫ਼ 6 ਲੱਖ ਰੁਪਏ ਦੀਆਂ ਜਿਮ ਦੀਆਂ 6 ਮਸ਼ੀਨਾਂ ਹੀ ਮਿਲੀਆਂ ਹਨ। ਵਿਧਾਇਕ ਗੋਲਡੀ ਕੰਬੋਜ ਨੇ ਜਾਂਚ ਕਰਵਾਉਣ ਦੀ ਗੱਲ ਆਖੀ ਹੈ ਅਤੇ ਕਿਹਾ ਕਿ ਘਪਲੇ ਕਰਨ ਵਾਲਾ ਕੋਈ ਵੀ ਬਖਸ਼ਿਆ ਨਹੀਂ ਜਾਵੇਗਾ।